Apr 21, 2022
478 Views
0 0

1984 Affected Families : ਭਾਈ ਸਾਹਿਬ ਜੀ ਬਿਟੂ ਸਿੰਘ ਨੂੰ ਅੱਖਾਂ ਤੋਂ ਚੰਗੀ ਤਰਾਂ ਵਿਖਾਈ ਵੀ ਨਹੀ ਦਿੰਦਾ ਪਰ ਫਿਰ ਵੀ ਗੁਜ਼ਾਰੇ ਲਈ ਮਜਬੂਰੀ ਵਿੱਚ ਕੰਮ ਕਰਨ ਦਾ ਸੰਘਰਸ਼ ਕਰਦੇ ਹਨ…

Written by


1984 Affected Families :

ਭਾਈ ਸਾਹਿਬ ਜੀ ਬਿਟੂ ਸਿੰਘ ਨੂੰ ਅੱਖਾਂ ਤੋਂ ਚੰਗੀ ਤਰਾਂ ਵਿਖਾਈ ਵੀ ਨਹੀ ਦਿੰਦਾ ਪਰ ਫਿਰ ਵੀ ਗੁਜ਼ਾਰੇ ਲਈ ਮਜਬੂਰੀ ਵਿੱਚ ਕੰਮ ਕਰਨ ਦਾ ਸੰਘਰਸ਼ ਕਰਦੇ ਹਨ। ਭਾਈ ਸਾਹਿਬ ਦੇ 18 ਸਾਲ ਦੇ ਭਰਾ ਨੂੰ ਝੂਠੇ ਦੋਸ਼ ਵਿੱਚ ਪੁਲਿਸ ਵੱਲੋਂ ਮਾਰ ਦਿੱਤਾ ਗਿਆ ਸੀ ਤੇ ਅੰਤ ਸਮੇਂ ਸੰਸਕਾਰ ਲਈ ਸ਼ਰੀਰ ਵੀ ਪਰਿਵਾਰ ਨੂੰ ਨਂਹੀ ਦਿੱਤਾ ਗਿਆ। ਪਰਿਵਾਰ ਨੇ ਬਹੁਤ ਔਖਾ ਸਮਾਂ ਵੇਖਿਆਂ, ਘਰ ਵਿੱਚ ਕੋਈ ਵੀ ਕਮਾਈ ਦਾ ਸਾਧਨ ਨਾ ਹੋਣ ਕਰਕੇ ਜਿੱਥੋਂ ਜੋ ਮਿਲਦਾ ਉਹੀ ਖਾ ਕੇ ਗੁਜ਼ਾਰਾ ਕਰਦੇ ਸਨ। #khalsaaidindia ਵੱਲੋਂ ਭਾਈ ਸਾਹਿਬ ਦੇ ਪਰਿਵਾਰ ਦੀ ਮਾਸਿਕ ਪੈਨਸ਼ਨ ਜਾ ਰਹੀ ਹੈ ਤਾਂ ਜੋ ਪਰਿਵਾਰ ਨੂੰ ਗੁਜ਼ਾਰੇ ਲਈ ਸਹਿਯੋਗ ਮਿਲ ਸਕੇ ਤੇ ਹੁਣ ਸੰਗਤਾਂ ਦੇ ਸਹਿਯੋਗ ਨਾਲ ਪਰਿਵਾਰ ਲਈ ਪੱਕਾ ਘਰ ਵੀ ਬਣਾ ਕੇ ਦਿੱਤਾ ਜਾ ਰਿਹਾ ਹੈ ਜਿਸਦਾ ਬੀਤੇ ਦਿਨ ਲੈਂਟਰ ਪੈ ਚੁੱਕਾ ਹੈ।

ਅਸੀਂ ਸਾਰੇ ਸੰਗਤ ਦੇ ਇਸ ਸਹਿਯੋਗ ਲਈ ਧੰਨਵਾਦ ਕਰਦੇ ਹਾਂ।
Source

Article Categories:
Khalsa Aid

Leave a Reply