Feb 23, 2022
556 Views
0 0

ਪੰਜਾਬ ਵਿੱਚ ਲਗਾਉਣ ਵਾਲੀ ਦੂਜੀ ਝਿੜੀ ਪਿੰਡ ਸੰਗਤਪੁਰਾ ਜ਼ਿਲ੍ਹਾ ਲੁਧਿਆਣਾ ਵਿਖੇ ਸਰਪੰਚ ਸ੍ਰੀਮਤੀ ਪਲਵਿੰਦਰ ਕੌਰ ਅਤੇ ਬਿੰਦਰ ਮਨੀਲਾ ਦੇ ਯਤਨਾਂ ਸਦਕਾ ਅਤੇ ਸਾਰੇ ਸੰਗਤਪੁਰਾ ਦੇ ਸੂਝਵਾਨ…

Written by


ਪੰਜਾਬ ਵਿੱਚ ਲਗਾਉਣ ਵਾਲੀ ਦੂਜੀ ਝਿੜੀ ਪਿੰਡ ਸੰਗਤਪੁਰਾ ਜ਼ਿਲ੍ਹਾ ਲੁਧਿਆਣਾ ਵਿਖੇ ਸਰਪੰਚ ਸ੍ਰੀਮਤੀ ਪਲਵਿੰਦਰ ਕੌਰ ਅਤੇ ਬਿੰਦਰ ਮਨੀਲਾ ਦੇ ਯਤਨਾਂ ਸਦਕਾ ਅਤੇ ਸਾਰੇ ਸੰਗਤਪੁਰਾ ਦੇ ਸੂਝਵਾਨ ਨਗਰਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ।

ਜਿਸ ਤਰਾਂ ਸਾਡੇ ਵਿੱਚੋਂ ਬਹੁਤ ਲੋਕ ਜਾਣਦੇ ਹਨ, biodiversity / ਜੈਵ ਵਿਭਿੰਨਤਾ ਨੂੰ ਲੈ ਕੇ ਸੰਸਾਰ ਭਰ ਵਿੱਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੁਨੀਆਂ ਭਰ ਦੇ ਸੁਹਿਰਦ ਲੋਕ ਆਪਣੇ ਆਪਣੇ ਤਰੀਕੇ ਨਾਲ biodiversity ਦਾ ਸੰਤੁਲਨ ਕਾਇਮ ਕਰਨ ਲਈ ਯਤਨਸ਼ੀਲ ਹਨ। ਇਸੇ ਤਹਿਤ ਖਾਲਸਾ ਏਡ ਵੱਲੋਂ ਗੁਰੂ ਸਾਹਬ ਦਾ ਓਟ ਆਸਰਾ ਲੈ ਕੇ ਦਸ ਗੁਰੂ ਸਾਹਿਬਾਨ ਦੀ ਵਰੋਸਾਈ ਹੋਈ ਪੰਜਾਬ ਦੀ ਧਰਤੀ ਤੇ ਰਵਾਇਤੀ ਰੁੱਖਾਂ ਦੀ ਝਿੜੀਆਂ ਬਣਾਉਣ ਦਾ ਕਾਰਜ ਅਰੰਭਿਆ ਜਾ ਰਿਹਾ ਹੈ, ਜਿਸ ਵਿੱਚ ਵਾਤਾਵਰਨ ਅਤੇ ਰਵਾਇਤੀ ਰੁੱਖਾਂ ਦੇ ਮਾਹਰ ਡਾ ਬਲਵਿੰਦਰ ਸਿੰਘ ਲੱਖੇਵਾਲੀ ਜੀ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਕ੍ਰਿਪਾ ਨਾਲ ਇਸ ਕਾਰਜ ਦਾ ਨਾਂਅ ਵੀ ਬਾਬੇ ਨਾਨਕ ਦੀ ਝਿੜੀ ਰੱਖਿਆ ਗਿਆ ਹੈ।

#khalsaaid #trees4panjab #BabeNanakDiJhidi #Biodiversity #smallforest #environment #SaveEarth #GlobalWarming #SaveEnvironment #sangatpura




Source

Article Categories:
Khalsa Aid

Leave a Reply