Apr 24, 2022
542 Views
0 0

ਕੁਦਰਤਿ ਦੇ ਵਰਤਾਰੇ ਦੀ ਵਿਭਿੰਨਤਾ ਬਹੁਤ ਵੱਡੀ ਤੇ ਵਿਸ਼ਾਲ ਹੈ, ਅਤੇ ਅਕਾਲ ਪੁਰਖ ਨੇ ਇਹ ਵਿਭਿੰਨਤਾ ਦਾ ਅਮੀਰ ਖ਼ਜ਼ਾਨਾ ਜੋ ਸਾਨੂੰ ਸਾਰਿਆਂ ਨੂੰ ਬਖ਼ਸ਼ਿਆ ਹੈ, ਉਹ ਮਨੁੱਖ ਸਮੇਤ ਧਰਤੀ ‘…

Written by


ਕੁਦਰਤਿ ਦੇ ਵਰਤਾਰੇ ਦੀ ਵਿਭਿੰਨਤਾ ਬਹੁਤ ਵੱਡੀ ਤੇ ਵਿਸ਼ਾਲ ਹੈ, ਅਤੇ ਅਕਾਲ ਪੁਰਖ ਨੇ ਇਹ ਵਿਭਿੰਨਤਾ ਦਾ ਅਮੀਰ ਖ਼ਜ਼ਾਨਾ ਜੋ ਸਾਨੂੰ ਸਾਰਿਆਂ ਨੂੰ ਬਖ਼ਸ਼ਿਆ ਹੈ, ਉਹ ਮਨੁੱਖ ਸਮੇਤ ਧਰਤੀ ‘ਤੇ ਹਰ ਜੀਵ ਜੰਤੂ ਅਤੇ ਬਨਸਪਤੀ ਲਈ ਸਾਂਝਾ ਹੈ | ਕਿਸੇ ਖਿੱਤੇ ਦੀ ਕੁਦਰਤਿ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਓਥੇ ਦੇ ਰਵਾਇਤੀ ਰੁੱਖਾਂ, ਜੀਵ ਜੰਤੂਆਂ ਅਤੇ ਪਸ਼ੂ ਪੰਛੀਆਂ ਦਾ ਸਾਂਝਾ ਯੋਗਦਾਨ ਹੁੰਦਾ ਹੈ | ਪਰ ਅਸੀਂ ਆਪਣੀਆਂ ਕੁਦਰਤ ਪ੍ਰਤੀ ਅਣਗਹਿਲੀਆਂ ਕਰਕੇ ਕੁਦਰਤਿ ਦੇ ਸੰਤੁਲਨ ਵਿਗਾੜ ਚੁੱਕੇ ਹਾਂ|

ਸਾਡੀਆਂ ਆਉਣ ਵਾਲ਼ੀਆਂ ਪੀੜੀਆਂ ਨੂੰ ਅਰੋਗ / ਨਰੋਆ ਰੱਖਣ ਲਈ ਅਤੇ ਕਰਤਾਰ ਦੀ ਇਸ ਬਖਸ਼ੀ ਹੋਈ ਕੁਦਰਤਿ ਦੇ ਸੰਤੁਲਨ / ਸਾਂਭ ਸੰਭਾਲ ਹਿੱਤ, ਖਾਲਸਾ ਏਡ ਵੱਲੋਂ ਆਪਣੇ ਪੰਜਾਬ ਦੀ ਧਰਤੀ ‘ਤੇ ਸਾਡੇ ਆਪਣੇ ਰਵਾਇਤੀ ਰੁੱਖਾਂ ਦੀਆਂ ਝਿੜੀਆਂ ਲਾਉਣ ਦਾ ਕਾਰਜ ਅਰੰਭਿਆ ਗਿਆ ਹੈ। ਇਸ ਕਾਰਜ ਦਾ ਨਾਂਅ ‘ ਬਾਬੇ ਨਾਨਕ ਦੀ ਝਿੜ੍ਹੀ – ਸਦੀਵੀਂ ਲੰਗਰ ‘ ਰੱਖਿਆ ਗਿਆ ਹੈ| ਜਿਸ ਤਹਿਤ ਲਾਏ ਰਵਾਇਤੀ ਰੁੱਖ ਜਿੱਥੇ ਪੰਜਾਬ ਨੂੰ ਹਰਾ ਭਰਾ ਬਣਾਉਣਗੇ, ਓਥੇ ਉਹਨਾਂ ਆਪਣੇ ਜੀਵ ਜੰਤੂਆਂ ਅਤੇ ਪੰਛੀਆਂ ਨੂੰ ਵਾਪਸ ਲਿਆਉਣ ਲਈ ਵੀ ਸਹਾਈ ਹੋਣਗੇ ਜੋ ਰੁੱਖਾਂ ਦੀ ਘਾਟ ਕਰਕੇ ਪੰਜਾਬ ਤੋਂ ਅਲੋਪ ਹੋ ਰਹੇ ਹਨ|

ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹਨਾਂ ਦੇ ਸਹਿਯੋਗ ਨਾਲ ਇਹ ਸਾਰੇ ਕਾਰਜ ਚੱਲ ਰਹੇ ਹਨ

#khalsaaid #focuspunjab #trees4panjab #BabeNanakDiJhidi #Biodiversity #smallforest #environment #SaveEarth #GlobalWarming #SaveEnvironment #sangatpura




Source

Article Categories:
Khalsa Aid

Leave a Reply