Aug 3, 2021
573 Views
0 0

ਬਾਬੇ ਨਾਨਕ ਦੀ ਝਿੜ੍ਹੀ ਕੁਦਰਤ ਦੇ ਵਰਤਾਰੇ ਦੀ ਵਿਭਿੰਨਤਾ ਬਹੁਤ ਵੱਡੀ ਤੇ ਵਿਸ਼ਾਲ ਹੈ, ਅਤੇ ਅਕਾਲ ਪੁਰਖ ਨੇ ਇਹ ਵਿਭਿੰਨਤਾ ਦਾ ਅਮੀਰ ਖ਼ਜ਼ਾਨਾ ਜੋ ਸਾਨੂੰ ਸਾਰਿਆਂ ਨੂੰ ਬਖ਼ਸ਼ਿਆ ਹੈ …

Written by


ਬਾਬੇ ਨਾਨਕ ਦੀ ਝਿੜ੍ਹੀ

ਕੁਦਰਤ ਦੇ ਵਰਤਾਰੇ ਦੀ ਵਿਭਿੰਨਤਾ ਬਹੁਤ ਵੱਡੀ ਤੇ ਵਿਸ਼ਾਲ ਹੈ, ਅਤੇ ਅਕਾਲ ਪੁਰਖ ਨੇ ਇਹ ਵਿਭਿੰਨਤਾ ਦਾ ਅਮੀਰ ਖ਼ਜ਼ਾਨਾ ਜੋ ਸਾਨੂੰ ਸਾਰਿਆਂ ਨੂੰ ਬਖ਼ਸ਼ਿਆ ਹੈ ਉਹ ਮਨੁੱਖ ਸਮੇਤ ਧਰਤੀ ‘ਤੇ ਹਰ ਜੀਵ ਜੰਤੂ ਅਤੇ ਬਨਸਪਤੀ ਨੂੰ ਨਿਰੋਆ ਰੱਖਣ ਲਈ ਬਹੁਤ ਹੈ। ਪਰ ਸਾਡੀਆਂ ਕੁਦਰਤ ਪ੍ਰਤੀ ਅਣਗਹਿਲੀਆਂ ਕਰਕੇ ਅਸੀਂ ਇਸ ਖ਼ਜ਼ਾਨੇ ਨੂੰ ਦਿਨੋਂ ਦਿਨ ਗੁਆ ਰਹੇ ਹਾਂ। ਸਾਡੀਆਂ ਆਉਣ ਵਾਲ਼ੀਆਂ ਪੀੜੀਆਂ ਨੂੰ ਅਰੋਗ ਤੇ ਨਰੋਆ ਰੱਖਣ ਲਈ ਕੁਦਰਤ ਦੀ ਵਿਭਿੰਨਤਾ ਦਾ ਸੰਤੁਲਨ ਕਾਇਮ ਕਰਨ ਦੇ ਸਾਰਥਕ ਉਪਰਾਲੇ ਬਹੁਤ ਜ਼ਰੂਰੀ ਹਨ। ਜਿਸ ਵਿੱਚ ਰੁੱਖਾਂ ਦੀ ਬਹੁਤ ਅਹਿਮੀਅਤ ਹੈ। ਖਾਲਸਾ ਏਡ ਵੱਲੋਂ ਇਸੇ ਤਹਿਤ ਸਾਡੇ ਆਪਣੇ ਪੰਜਾਬ ਦੀ ਧਰਤੀ ‘ਤੇ ਸਾਡੇ ਆਪਣੇ ਰਵਾਇਤੀ ਰੁੱਖ ਲਾਉਣ ਦਾ ਕਾਰਜ ਅਰੰਭਿਆ ਗਿਆ ਹੈ।

ਇਸ ਕਾਰਜ ਦੀ ਸ਼ੁਰੂਆਤ 1 August 2021 ਨੂੰ ਖਾਲਸਾਗੜ੍ਹ, ਪਿੰਡ ਚਾਂਦਪੁਰ ਰੁੜਕੀ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਵਿੱਚ ਅਰਦਾਸ ਉਪਰੰਤ, ਪੰਜ ਸਿੰਘਾਂ ਨੇ ਟੱਕ ਲਾ ਕੇ ਕੀਤੀ ਗਈ।

ਅਸੀਂ ਜਸਬੀਰ ਸਿੰਘ ਜੀ ਦੇ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀ ਪੰਜ ਏਕੜ ਜ਼ਮੀਨ ਰਵਾਇਤੀ ਰੁੱਖ ਲਾਉਣ ਨੂੰ ਸਮਰਪਿਤ ਕੀਤੀ ਹੈ। ਇਹ ਕਾਰਜ, ਵਾਤਾਵਰਨ ਮਾਹਰ ਡਾ ਬਲਵਿੰਦਰ ਸਿੰਘ ਲੱਖੇਵਾਲੀ ਦੀ ਤਕਨੀਕੀ ਦੇਖ ਰੇਖ ਹੇਠ ਕੀਤਾ ਜਾ ਰਿਹਾ ਹੈ।

ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਖਾਲਸਾ ਏਡ ਦੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੇ ਇਸ ਕਾਰਜ ਵਿੱਚ ਸਹਿਯੋਗ ਕਰੋਗੇ।

www.KhalsaAid.org








Source

Article Categories:
Khalsa Aid

Leave a Reply