Jul 26, 2021
608 Views
0 0

ਗੁਰੂ ਸਾਹਬ ਦੀ ਵਰੋਸਾਈ ਪੰਜਾਬ ਦੀ ਧਰਤੀ ਅਤੇ ਵਾਤਾਵਰਨ ਨੂੰ ਮੁੜ ਹਰਿਆ ਕਰਨ ਲਈ ਖਾਲਸਾ ਏਡ ਵੱਲੋਂ ਪੰਜਾਬ ਦੇ ਆਪਣੇ ਰਵਾਇਤੀ ਰੁੱਖਾਂ ਦੀਆਂ ਝਿੜੀਆਂ ਲਾਈਆਂ ਜਾ ਰਹੀਆਂ ਹਨ। ਇਸ ਸੇਵਾ ਲਈ…

Written by


ਗੁਰੂ ਸਾਹਬ ਦੀ ਵਰੋਸਾਈ ਪੰਜਾਬ ਦੀ ਧਰਤੀ ਅਤੇ ਵਾਤਾਵਰਨ ਨੂੰ ਮੁੜ ਹਰਿਆ ਕਰਨ ਲਈ ਖਾਲਸਾ ਏਡ ਵੱਲੋਂ ਪੰਜਾਬ ਦੇ ਆਪਣੇ ਰਵਾਇਤੀ ਰੁੱਖਾਂ ਦੀਆਂ ਝਿੜੀਆਂ ਲਾਈਆਂ ਜਾ ਰਹੀਆਂ ਹਨ।
ਇਸ ਸੇਵਾ ਲਈ ਲੁਧਿਆਣਾ, ਮੋਗਾ ਅਤੇ ਗੜ੍ਹਸ਼ੰਕਰ ਤੋਂ ਸੇਵਾਦਾਰਾਂ ਦੀ ਲੋੜ ਹੈ।

ਬਾਗ਼ਬਾਨੀ ਜਾਂ ਖੇਤੀ-ਬਾੜੀ ਨਾਲ ਸਬੰਧਤ ਨਵੇਂ ਪਾੜ੍ਹਿਆਂ/ਵਿਦਿਆਰਥੀਆਂ ਨੂੰ ਤਰਜੀਹ ਦਿੱਤੀ ਜਾਵੇਗੀ।

ਚਾਹਵਾਨ ਕ੍ਰਿਪਾ ਕਰਕੇ ਥੱਲੇ ਦਿਤੇ ਲਿੰਕ ਤੇ ਫਾਰਮ ਜ਼ਰੂਰ ਭਰ ਕੇ ਭੇਜ ਦੇਣ।

https://www.khalsaaid.org/news/volunteering-opportunity-panjab-tree-plantation-project

ਇਹਨਾਂ ਤਿੰਨਾਂ ਜਿਲ੍ਹਿਆਂ ਦੀ ਸਫਲਤਾ ਤੋਂ ਬਾਅਦ ਪੰਜਾਬ ਦੇ ਬਾਕੀ ਜਿਲ੍ਹਿਆਂ ਦੇ ਪਿੰਡਾਂ ਵਿੱਚ ਵੀ ਰੁੱਖ ਲਾਉਣ ਦਾ ਕੰਮ ਉਲੀਕਿਆ ਜਾਵੇਗਾ। ਹੋਰ ਜਿਲ੍ਹਿਆਂ ਦੇ ਚਾਹਵਾਨ ਸੇਵਾਦਾਰ ਵੀ ਇਹ ਫਾਰਮ ਭਰ ਕੇ ਭੇਜ ਸਕਦੇ ਹਨ। ਭਵਿੱਖ ਵਿੱਚ ਲੋੜ ਪੈਣ ਤੇ ਉਹਨਾਂ ਨਾਲ ਵੀ ਸੰਪਰਕ ਕੀਤਾ ਜਾਵੇਗਾ।

ਨੋਟ- ਇਸ ਪ੍ਰੋਜੈਕਟ ਲਈ ਸੇਵਾਦਾਰ ਘਟੋ-ਘਟ ਇਕ ਸਾਲ ਲਈ ਚਾਹੀਦੇ ਹਨ। ਇਕ ਸਾਲ ਦੀ ਸੇਵਾ ਮੁਕੰਮਲ ਹੋਣ ਤੇ ਸੇਵਾਦਾਰਾਂ ਨੂੰ ਤਜਰਬਾ ਪ੍ਰਮਾਣ ਪੱਤਰ ਖਾਲਸਾ ਏਡ ਵਲੋਂ ਦਿਤਾ ਜਾਵੇਗਾ। ਸੇਵਾਦਾਰਾਂ ਨੂੰ ਝਿੜੀਆਂ ਉਤੇ ਆਉਂਣ-ਜਾਣ ਲਈ ਆਵਾਜਾਈ ਭੱਤਾ ਵੀ ਦਿਤਾ ਜਾਵੇਗਾ।

ਵਧੇਰੇ ਜਾਣਕਾਰੀ ਲਈ ਫਾਰਮ ਭਰੋ ਜੀ ਅਤੇ ਸਬੰਧਿਤ ਪ੍ਰੋਜੈਕਟ ਮੈਨੇਜਰ ਤੁਹਾਡੇ ਨਾਲ ਸੰਪਰਕ ਕਰਨਗੇ।




Source

Article Categories:
Khalsa Aid

Leave a Reply